ਸਵਾਈਨ ਫਲੂ ਨੇ ਸਾਰੇ ਦੇਸ਼ 'ਚ ਦਹਿਸ਼ਤ ਮਚਾਈ ਹੋਈ ਹੈ। ਅਚਾਨਕ ਇਹ ਮਹਾਮਾਰੀ ਤੇਜ਼ੀ ਨਾਲ ਫੈਲੀ ਅਤੇ ਦੇਖਦੇ ਹੀ ਦੇਖਦੇ ਮਹਾਨਗਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ।
ਸਵਾਈਨ ਇੰਫਲੂਏਂਜਾ
ਇਹ ਸਵਾਈਨ ਫਲੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੰਫਲੂਏਂਜਾ ਵਾਇਰਸ ਨਾਲ ਹੁੰਦਾ ਹੈ ਅਤੇ ਇਹ ਵਾਇਰਸ ਸੂਰ ਦੀ ਸਾਹ ਪ੍ਰਣਾਲੀ ਤੋਂ ਨਿਕਲਦਾ ਹੈ। ਲੱਛਣ-ਖਾਂਸੀ, ਥਕਾਵਟ, ਕੋਲਡ, ਉਲਟੀ, ਬੁਖਾਰ, ਟੱਟੀਆਂ, ਦਰਦ ਆਦਿ। ਸਵਾਈਨ ਫਲੂ ਤੋਂ ਬਚਣ ਲਈ ਹੇਠ ਲਿਖੇ ਉਪਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਪ੍ਰਾਣਾਯਾਮ ਕਰੋ
ਪ੍ਰਾਣਾਯਾਮ ਅਤੇ ਜੌਗਿੰਗ ਕਰਨ ਨਾਲ ਗਲੇ ਅਤੇ ਫੇਫੜੇ ਸਿਹਤਮੰਦ ਹੁੰਦੇ ਹਨ। ਇਹ ਤੁਹਾਨੂੰ ਗਲੇ, ਨੱਕ ਅਤੇ ਫੇਫੜਿਆਂ ਨਾਲ ਸੰਬੰਧਿਤ ਹਰ ਬੀਮਾਰੀ ਤੋਂ ਬਚਾਉਣਗੇ।
ਆਂਵਲੇ ਦਾ ਜੂਸ ਪੀਓ
ਖੱਟੇ ਫਲ ਅਤੇ ਵਿਟਾਮਿਨ-ਸੀ ਨਾਲ ਭਰਪੂਰ ਆਂਵਲੇ ਜੂਸ ਦਾ ਸੇਵਨ ਕਰੋ। ਇਹ 12 ਮਹੀਨੇ ਨਹੀਂ ਮਿਲਦਾ, ਇਸ ਲਈ ਡੱਬਾਬੰਦ ਆਂਵਲਾ ਜੂਸ ਵੀ ਲੈ ਸਕਦੇ ਹੋ।
15-20 ਸੈਕਿੰਡ ਤੱਕ ਲਗਾਤਾਰ ਹੱਥ ਧੋਵੋ
ਸਵੇਰੇ ਲਗਾਤਾਰ ਗਰਮ ਪਾਣੀ ਨਾਲ 15-20 ਸੈਕਿੰਡ ਤੱਕ ਹੱਥ ਧੋਵੋ। ਖਾਸ ਤੌਰ 'ਤੇ ਖਾਣ ਤੋਂ ਪਹਿਲਾਂ ਅਤੇ ਕਿਸੇ ਵੀ ਅਜਿਹੀ ਚੀਜ਼ ਨੂੰ ਛੂਹਣ ਤੋਂ ਬਾਅਦ, ਜਿਸ ਵਿਚ ਤੁਹਾਨੂੰ ਲੱਗਦਾ ਹੈ ਕਿ ਉਸ 'ਤੇ ਫਲੂ ਦੇ ਵਾਇਰਸ ਹੋ ਸਕਦੇ ਹਨ। ਦਰਵਾਜ਼ੇ ਦਾ ਹੈਂਡਲ, ਬੱਸ, ਟ੍ਰੇਨ ਆਦਿ 'ਚ ਸਫਰ ਕਰਨ ਤੋਂ ਬਾਅਦ ਹੱਥ ਜ਼ਰੂਰ ਧੋਣੇ ਚਾਹੀਦੇ ਹਨ।
ਨਿੰਮ ਦੀਆਂ ਪੱਤੀਆਂ ਚਿੱਥੋ
ਇਨ੍ਹਾਂ 'ਚ ਹਵਾ ਸਾਫ ਕਰਨ ਦਾ ਗੁਣ ਹੁੰਦਾ ਹੈ ਅਤੇ ਸਵਾਈਨ ਫਲੂ ਸਾਹ ਪ੍ਰਣਾਲੀ ਨਾਲ ਹੁੰਦਾ ਹੈ। ਇਸ ਲਈ ਰੋਜ਼ ਤਿੰਨ-ਚਾਰ ਪੱਤੀਆਂ ਚਿੱਥ ਸਕਦੇ ਹੋ।
ਹਲਦੀ ਵਾਲਾ ਦੁੱਧ ਪੀਓ
ਰੋਜ਼ ਰਾਤ ਨੂੰ ਦੁੱਧ 'ਚ ਥੋੜ੍ਹੀ ਜਿਹੀ ਹਲਦੀ ਪਾ ਕੇ ਪੀ ਸਕਦੇ ਹੋ। ਇਸ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ ਅਤੇ ਤੁਹਾਡੀ ਯਾਦਦਾਸ਼ਤ ਵਧਦੀ ਹੈ।
ਲਸਣ ਚਿੱਥੋ
ਰੋਜ਼ ਸਵੇਰੇ ਲਸਣ ਦੀਆਂ ਦੋ ਤੁਰੀਆਂ ਕੱਚੀਆਂ ਖਾ ਸਕਦੇ ਹੋ। ਇਸ ਨਾਲ ਪ੍ਰਤੀਰੋਧਕ ਸਿਸਟਮ ਬਿਹਤਰ ਹੁੰਦੀ ਹੈ। ਇਸ ਤੋਂ ਇਲਾਵਾ ਗਠੀਏ ਵਰਗੇ ਰੋਗ ਵੀ ਨਹੀਂ ਹੁੰਦੇ।
ਤੁਲਸੀ ਦੀਆਂ ਪੱਤੀਆਂ
ਤੁਲਸੀ ਦਾ ਆਪਣਾ ਇਕ ਮੈਡੀਕਲੀ ਗੁਣ ਹੈ। ਇਹ ਗਲੇ ਅਤੇ ਫੇਫੜਿਆਂ ਨੂੰ ਸਾਫ ਰੱਖਦੀ ਹੈ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾ ਕੇ ਇਨਫੈਕਸ਼ਨ ਤੋਂ ਬਚਾਉਂਦੀ ਹੈ। ਇਸ ਨਾਲ ਆਲੇ-ਦੁਆਲੇ ਦਾ ਵਾਤਾਵਰਣ ਸ਼ੁੱਧ ਰਹਿੰਦਾ ਹੈ।
ਗਲੋ (ਗੁਰਚ)
ਇਸ ਦਾ ਕਾੜ੍ਹਾ ਬਣਾ ਕੇ ਪੀਓ। ਨਿੰਮ 'ਤੇ ਚੜ੍ਹੀ ਹੋਈ ਗਲੋ ਮਿਲੇ ਤਾਂ ਵਧੇਰੇ ਗੁਣਕਾਰੀ ਹੈ। ਇਸ 'ਚ ਥੋੜ੍ਹਾ ਜਿਹਾ ਗੁੜ ਅਤੇ ਦੋ-ਤਿੰਨ ਦਾਣੇ ਕਾਲੀ ਮਿਰਚ ਦੇ ਵੀ ਪਾ ਲਓ।
— ਡਾ. ਸੂਰਯਾਕਾਂਤ ਅਭਿਸ਼ੇਕ ਦੂਬੇ
ਇਨ੍ਹਾਂ ਸਮੱਸਿਆਵਾਂ 'ਚ ਰਾਮਬਾਣ ਹੈ ਹਿੰਗ
NEXT STORY